Wednesday, 6 February 2008

ਜਾਣ-ਪਹਿਚਾਣ

ਮੈ ਤੇ ਮੇਰਾ ਪਰਿਵਾਰ ਪੰਜਾਬ ਤੋ 2000 ਵਿੱਚ ਅਮਰੀਕਾ ਆਏ ਸੀ। ਅਸੀ ਘਰ ਵਿੱਚ ਪੰਜਾਬੀ ਬੋਲਦੇ ਹਾਂ। "ਪੰਜਾਬੀ" ਮੇਰੀ ਮਾਂ ਬੋਲੀ ਹੈ। ਮੈਨੂੰ ਮਾਣ ਹੈ ਕਿ ਮੈ ਆਪਣੀ ਬੋਲੀ ਦੀ ਸੇਵਾ ਬਤੋਰ ਪੰਜਾਬੀ ਅਧਿਆਪਕਾ ਹੋਣ ਦੇ ਨਾਤੇ ਕਰ ਰਹੀ ਹਾਂ। ਦਲੀਪ ਕੌਰ "ਟਿਵਾਣਾ" ਅਤੇ ਅਜੀਤ ਕੌਰ ਮੇਰੀਆ ਮੰਨ-ਪਸੰਦ ਲੇਖਿਕਾਵਾਂ ਹਨ। ਮੈਨੂੰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਪੜਨਾ ਤੇ ਸੁਣਨਾ ਬਹੁਤ ਪਸੰਦ ਹੈ। ਗੁਰਦਾਸ ਮਾਨ, ਹੰਸ ਰਾਜ ਹੰਸ, ਨੁਸਰਤ ਫਤਿਹ ਅਲੀ ਖਾਂ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰੇਸ਼ਮਾ, ਪੂਰਨ ਚੰਦ ਵਡਾਲੀ ਮੇਰੇ ਮੰਨ-ਪਸੰਦ ਗਾਇਕ ਹਨ।

No comments: