Tuesday 24 March 2009

Baraat and Milni

ਜਦੋਂ ਮੁੰਡੇ ਦਾ ਵੀਆਹ ਹੁੰਦਾ ਹੈ ਤਾਂ ਉਸ ਨੂੰ ਵਿਾਉਣ ਲਈ ਉਸਦੇ ਸਾਰੇ ਰਿਸ਼ਤੇਦਾਰਾਂ ਦੋਸਤ ਮਿਤਰਾਂ ਇਕੱਠੇ ਹੋ ਕੇ ਲੜਕੀ ਦੇ ਘਰ ਜਾਂਦੇ ਹਨ| ਸਾਰੇ ਰਿਸ਼ਤੇਦਾਰਾਂ ਦੋਸਤ ਮਿਤਰਾਂ ਨੂੰ ਬਰਾਤ ਕਿਹਾ ਜਾਂਦਾ ਹੈ| ਜਦ ਬਰਾਤ ਕੁੜੀ ਦੇ ਘਰ ਜਾਂਦੇ ਹਨ, ਉਸਦੇ ਰਿਸ਼ਤੇਦਾਰਾਂ ਦੋਸਤ ਮਿਤਰਾਂ, ਬਰਾਤ ਨੂੰ ਸਵਾਗਤ ਕਰਦੇ ਹਨ| ਜੇ ਕੁੜੀ ਬਹੁਤ ਦੂਰ ਰਹਿੰਦੀ ਹੈ ਸਾਰੇ ਲੋਕ ਕਾਰ ਜਾਂ ਬੁਸ ਵਿੱਚ ਜਾਂਦੇ ਹਨ| ਪਰ ਇੱਥੇ ਬਰਾਤ ਕੁੜੀ ਦਾ ਘਰ ਨੂੰ ਨਹੀਂ ਜਾਂਦਾ ਹੈ| ਬਰਾਤ ਗੁਰਦਵਾਰਾ ਨੂੰ ਜਾਂਦਾ ਹੈ| ਅਕਸਰ ਮੁੰਡਾ ਘੋੜੇ ਤੇ ਆ ਜਾਂਦਾ ਹੈ| ਬਰਾਤ ਉਸਦੇ ਪਿੱਛੇ ਨਾਚਦੇ ਹਨ| ਅਕਸਰ ਢੋਲੀ ਹੁੰਦਾ ਹੈ| ਜਦੋਂ ਬਰਾਤ ਪਹੁੰਚਦਾ ਹੈ ਅਰਦਾਸ ਕੀਤੀ ਜਾਂਦੀ ਹੈ ਦੋਨੋ ਪਰਿਵਾਰਾਂ ਮਿਲਣ ਦੀ ਖ਼ੁਸ਼ੀ ਵਿੱਚ| ਉਸ ਤੋਂ ਬਾਅਦ ਦੋਨੋ ਪਾਸੇ ਦੇ ਰਿਸ਼ਤੇਦਾਰ ਦੀ ਪੇਛਾਣ ਕਰਵਾਉਣ ਲਈ ਤੋਫੇ ਦਿਤੇ ਜਾਂਦੇ ਹਨ| ਇਸ ਨੂੰ ਮਿਲਣੀ ਕਹਿੰਦਾ ਜਾਂਦਾ ਹਨ| ਮਾਤਾ ਪਿਤਾ ਜੀ, ਭੈਣ ਭਰਾ ਤੇ ਦੂਸਰੇ ਤਤਕਾਲੀ ਰਿਸ਼ਤੇਦਾਰ ਮਿਲਣੀ ਕਰਦੇ ਹਨ| ਇੱਕ ਦੂਜੇ ਨੂੰ ਫੁਲਾਂ ਦਾ ਹਾਰ ਪਾਉਂਦੇ ਹਨ| ਕੁੜੀ ਦੇ ਰਿਸ਼ਤੇਦਾਰ ਮੁੰਡੇ ਦੇ ਰਿਸ਼ਤੇਦਾਰਾਂ ਨੂੰ ਸ਼ਗਨ ਦੈਂਦੇ ਹਨ| ਅਕਸਰ ਸੋਨਾ ਦਾ ਮੁੰਦਰੀ ਜਾਂ ਕੜਾ ਦਿਤੇ ਜਾਂਦੇ ਹਨ|



No comments: