Wednesday, 8 April 2009

ਭੰਗੜਾ


ਪੰਜਾਬੀ powered by Lipikaar.comਭੰਗੜਾ ਪੰਜਾਬ ਦਾ ਇੱਕ ਮੁੱਖ ਲੋਕ ਨਾਚ ਹੈ| ਭੰਗੜਾ ਪੰਜਾਬ ਦੇ ਕਿਸਾਨਾਂ ਨੇ ਫਸਲਾਂ ਦੀ ਕਟਾਈ ਹੋਣ ਦੀ ਖੁਸ਼ੀ ਮਣਾਉਣ ਲਈ ਵਿਸਾਖੀ ਵੇਲੇ ਸ਼ੁਰੂ ਕੀਤਾ| ਸਮੇਂ ਬਦਲਨ ਨਾਲ ਭੰਗੜਾ ਵੀ ਬਦਲ ਗਿਆ ਹੈ| ਅਜਕਲ ਭੰਗੜਾ ਫਿਲਮਾਂ, ਗੀਤਾਂ, ਤਿਉਹਾਰਾਂ, ਸਕੂਲਾਂ ਦੇ ਸਮਾਗਮਾਂ ਅਤੇ ਹੋਰ ਖ਼ੁਸ਼ੀ ਦਿਆਂ ਮੌਕਿਆਂ ਤੇ ਪਾਈਆ ਜਾਦਾਂ ਹੈ| ਭੰਗੜਾ ਗਭਰੂਆਂ ਦਾ ਨਾਚ ਹੈ ਅਤੇ ਢੋਲ ਇਕਤਾਰਾ, ਤੂਮਬੀ ਤੇ ਚਿਮਟੇ ਨਾਲ ਪਾਇਆ ਜਾਦਾਂ ਹੈ| ਨੱਚਣ ਦੇ ਨਾਲ ਬੋਲਿਆਂ ਪਾਈਆ ਜਾਦੀਆਂ ਹਨ| ਬੋਲੀਆਂ ਦਿੱਲ ਦੀਆਂ ਗਲਾਂ ਬਾਰੇ ਹੁਦੀਆਂ ਹਨ| ਪੰਜਾਬੀਆਂ ਦੇ ਵਿਦੇਸ਼ ਜਾਣ ਨਾਲ ਭੰਗੜਾ ਵੀ ਹੁਣ ਕਈ ਮੁਲਕਾਂ ਵਿੱਚ ਪਾਈਆ ਜਾਦਾਂ ਹੈ ਅਤੇ ਇੰਗਲੇਡ ਵਿੱਚ ਕੁੜੀਆਂ ਨੇ ਵੀ ਭੰਗੜਾ ਪਾਣਾ ਸ਼ੁਰੂ ਕਰ ਦਿੱਤਾ ਹੈ| ਭੰਗੜੇ ਦੇ ਵਿੱਚ ਕਈ ਤਰਾਂ ਦੇ ਨਾਚ ਹਨ| ਇਹਨਾਂ ਵਿੱਚੋਂ ਕੁਝ ਹਨ ਗਿੱਧਾ, ਲੁਡੀ, ਝੁਮਰ, ਗੱਤਕਾ, ਜੁੱਲੀ ਅਤੇ ਡਨਕਾਰਾ| ਗਭਰੂ ਚਾਦਰਾ ਪਾ ਕੇ ਭੰਗੜਾ ਪਾਉਦੇਂ ਹਨ| ਇਸ ਦੇ ਨਾਲ ਕੁਰਤਾ, ਪੁਗੜੀ ਅਤੇ ਤੁਰਲਾ ਪਾਉਦੇਂ ਹਨ|

No comments: